International

ਤੁਰਕੀ ਦੀ ਸੰਸਦ ’ਚ ਹੰਗਾਮਾ; ਸੰਸਦ ਮੈਂਬਰਾਂ ਵੱਲੋਂ ਕੁੱਟਮਾਰ ਤਿੰਨ ਜ਼ਖਮੀ; ਰਾਸ਼ਟਰਪਤੀ ਦੀ ਪਾਰਟੀ ਨੂੰ ਦਹਿਸ਼ਤਗਰਦ ਕਹਿਣ ’ਤੇ ਹੋਇਆ ਹੰਗਾਮਾ

ਇੰਸਤਾਂਬੁਲ – ਤੁਰਕੀ ਦੀ ਸੰਸਦ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਇਸ ਦੌਰਾਨ ਸੰਸਦ ਮੈਂਬਰਾਂ ਨੇ ਇਕ ਦੂਜੇ ਦੇ ਲੱਤਾਂ ਅਤੇ ਮੁੱਕੇ ਮਾਰੇ। ਇਹ ਲੜਾਈ ਕਰੀਬ 30 ਮਿੰਟ ਤੱਕ ਚੱਲੀ। ਇਸ ਵਿੱਚ ਵਿਰੋਧੀ ਧਿਰ ਦੇ ਤਿੰਨ ਸੰਸਦ ਮੈਂਬਰ ਜ਼ਖ਼ਮੀ ਹੋ ਗਏ। ਇਸ ਸਬੰਧੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਸਪੀਕਰ ਦੇ ਪੋਡੀਅਮ ਦੀਆਂ ਪੌੜੀਆਂ ’ਤੇ ਖੂਨ ਦੇ ਛਿੱਟੇ ਵੀ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਪਾਰਟੀ ਨੂੰ ਦਹਿਸ਼ਤਗਰਦ ਸੰਗਠਨ ਕਿਹਾ। ਇਸ ਤੋਂ ਬਾਅਦ ਰਾਸ਼ਟਰਪਤੀ ਦੀ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਇਕ ਆਗੂ ਨੇ ਵਿਰੋਧੀ ਧਿਰ ਦੇ ਆਗੂ ਅਹਿਮਦ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲੜਾਈ ਵਧ ਗਈ ਅਤੇ ਸੰਸਦ ਮੈਂਬਰਾਂ ਨੇ ਇਕ ਦੂਜੇ ਦੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਘਟਨਾ ਬੀਤੇ ਕੱਲ੍ਹ ਦੀ ਹੈ ਜਿਸ ਦੀਆਂ ਅੱਜ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ।

Related posts

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਵੱਲੋਂ ਹਮਲੇ ਦਾ ਜਤਾਇਆ ਖਦਸ਼ਾ

Bunty

ਮਿਆਂਮਾਰ ‘ਚ ਫ਼ੌਜੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇਜ਼, ਬਾਗ਼ੀਆਂ ਨੇ ਜਹਾਜ਼ ‘ਤੇ ਚਲਾਈ ਗੋਲੀ

Bunty

ਸਿਨਸਿਨਾਟੀ ਯੂਨੀਵਰਸਿਟੀ ਨੇੜੇ ਭਿਆਨਕ ਗੋਲ਼ੀਬਾਰੀ

Bunty