International

ਜਰਮਨੀ ‘ਚ ਪਾਰਟੀ ਕਰ ਰਹੇ ਲੋਕਾਂ ‘ਤੇ ਚਾਕੂ ਨਾਲ ਹਮਲਾ: 3 ਦੀ ਮੌਤ, 4 ਦੀ ਹਾਲਤ ਨਾਜ਼ੁਕ

ਸੋਲਿੰਗੇਨ – ਪੱਛਮੀ ਜਰਮਨੀ ਦੇ ਸੋਲਿੰਗੇਨ ‘ਚ ਇਕ ਸਮਾਗਮ ਦੌਰਾਨ ਚਾਕੂ ਮਾਰਨ ਦੀ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। 9 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਸੋਲਿੰਗੇਨ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਇਹ ਹਮਲਾ ਫਰਾਊਨਹੌਫ ਨਾਂ ਦੇ ਬਾਜ਼ਾਰ ਚੌਕ ‘ਚ ਹੋਇਆ। ਰਾਤ ਕਰੀਬ 10 ਵਜੇ ਜਦੋਂ ਭੀੜ ‘ਚ ਮੌਜੂਦ ਲੋਕਾਂ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਤਾਂ ਇਸ ਪ੍ਰੋਗਰਾਮ ‘ਚ ਕਰੀਬ 10 ਹਜ਼ਾਰ ਲੋਕ ਮੌਜੂਦ ਸਨ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।ਸੋਲਿੰਗੇਨ ਦੀ ਆਬਾਦੀ 1 ਲੱਖ 59 ਹਜ਼ਾਰ ਹੈ। ਇਹ ਜਰਮਨੀ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰੀ ਰਾਈਨ-ਵੈਸਟਫਾਲੀਆ ਰਾਜ ਵਿੱਚ ਹੈ। ਸੂਬੇ ਦੇ ਗ੍ਰਹਿ ਮੰਤਰੀ ਹਰਬਰਟ ਰੂਲ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਹਮਲਾਵਰ ਕਈ ਲੋਕਾਂ ਨੂੰ ਮਾਰਨ ਦੇ ਇਕੱਲੇ ਇਰਾਦੇ ਨਾਲ ਆਇਆ ਸੀ। ਪੁਲਿਸ ਨੇ ਅਣਪਛਾਤੇ ਹਮਲਾਵਰ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin

ਰੂਸੀ ਮਿਜ਼ਾਈਲ ਦਾ ਸ਼ਿਕਾਰ ਹੋਇਆ ਹੈਰੀ ਪੋਟਰ ਮਹਿਲ’

Bunty

ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਦਾਨ ਕੀਤੇ 7.50 ਕਰੋੜ ਡਾਲਰ

Bunty