ਬਰਲਿਨ – ਕਈ ਸਾਲਾਂ ਤੋਂ ਉੱਚ ਸਿੱਖਿਆ ਲਈ ਕੈਨੇਡਾ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਹਾਲਾਂਕਿ ਤਾਜ਼ਾ ਰੁਝਾਨ ਦੱਸਦੇ ਹਨ ਕਿ ਲੋਕ ਹੁਣ ਕੈਨੇਡਾ ਦੀ ਬਜਾਏ ਜਰਮਨੀ ਜਾਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਦੇ ਵਿਦਿਆਰਥੀਆਂ ਲਈ ਜਰਮਨੀ ਨੂੰ ਸਿੱਖਿਆ ਦੇ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਜਰਮਨੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਭਾਗ ਲੈ ਰਹੇ ਹਨ। ਇੱਥੇ ਉਨ੍ਹਾਂ ਨੇ ਮੈਰਿਟ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਵਜ਼ੀਫੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੌਰਾਨ ਅਤੇ ਬਾਅਦ ਵਿੱਚ ਵਰਕ ਪਰਮਿਟ ਦੇ ਮੌਕਿਆਂ ਬਾਰੇ ਵੀ ਸੂਚਿਤ ਕਰਦਾ ਹੈ।ਮਿਆਰੀ ਸਿੱਖਿਆ, ਕਿਫਾਇਤੀ ਰਹਿਣ-ਸਹਿਣ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਵਾਲੇ ਵਿਦਿਆਰਥੀਆਂ ਲਈ ਜਰਮਨੀ ਇੱਕ ਖਿੱਚ ਦਾ ਕੇਂਦਰ ਹੈ। ਸਿੱਖਿਆ ਸਲਾਹਕਾਰ ਜੋ ਪਹਿਲਾਂ ਕੈਨੇਡਾ ‘ਤੇ ਧਿਆਨ ਕੇਂਦਰਤ ਕਰਦੇ ਸਨ ਹੁਣ ਜਰਮਨੀ ਨੂੰ ਉਤਸ਼ਾਹਿਤ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸਬੰਧਤ ਨੀਤੀ ਵਿੱਚ ਲਗਾਤਾਰ ਤਬਦੀਲੀਆਂ ਕਾਰਨ ਵਿਦਿਆਰਥੀ ਜਰਮਨੀ ਵੱਲ ਰੁਖ ਕਰ ਰਹੇ ਹਨ। ਜਰਮਨੀ ਵਿੱਚ ਟਿਊਸ਼ਨ ਫੀਸਾਂ ਦਾ ਭੁਗਤਾਨ ਕੀਤੇ ਬਿਨਾਂ ਕਿਸੇ ਪਬਲਿਕ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ।ਕੈਨੇਡਾ ਵਿੱਚ ਟਿਊਸ਼ਨ ਫੀਸ ਇੱਕ ਵੱਡਾ ਬੋਝ ਬਣ ਸਕਦੀ ਹੈ। ਜਦੋਂ ਕਿ ਜਰਮਨੀ ਸਾਰੇ ਜਨਤਕ ਅਦਾਰਿਆਂ ਵਿੱਚ ਮੁਫ਼ਤ ਸਿੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਜਰਮਨੀ ਨੂੰ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਦੀ ਲੋੜ ਨਹੀਂ ਹੈ,