International

ਭਾਰਤ ਕਿਸੇ ਵੀ ਹੋਰ ਸਰਕਾਰ ਮੁਕਾਬਲੇ ਕੁਪੋਸ਼ਣ ਵੱਲ ਵੱਧ ਧਿਆਨ ਦੇ ਰਿਹਾ ; ਬਿੱਲ ਗੇਟਸ

ਵਾਸ਼ਿੰਗਟਨ – ਮਾਈਕ੍ਰੋਸਾਫਟ ਦੇ ਸਹਿ-ਬਾਨੀ ਤੇ ਅਰਬਪਤੀ ਬਿੱਲ ਗੇਟਸ ਨੇ ਕਿਹਾ ਕਿ ਉਹ ਕੁਪੋਸ਼ਣ ਦੀ ਸਮੱਸਿਆ ਹੱਲ ਕਰਨ ਵੱਲ ਧਿਆਨ ਦੇਣ ਲਈ ਭਾਰਤ ਨੂੰ ‘ਏ’ ਗਰੇਡ ਦੇਣਗੇ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ, ‘ਭਾਰਤ ਹਾਲਾਂਕਿ ਆਪਣੀ ਆਮਦਨ ਦੇ ਪੱਧਰ ’ਤੇ ਸਵੀਕਾਰ ਕਰਦਾ ਹੈ ਕਿ ਇਨ੍ਹਾਂ ’ਚੋਂ ਪੋਸ਼ਣ ਸਬੰਧੀ ਕੁਝ ਸੰਕੇਤ ਉਸ ਦੀਆਂ ਆਸਾਂ ਨਾਲੋਂ ਘੱਟ ਹਨ। ਮੈਨੂੰ ਲਗਦਾ ਹੈ ਕਿ ਅਜਿਹੀ ਸਪੱਸ਼ਟਤਾ ਤੇ ਉਸ ਵੱਲ ਧਿਆਨ ਦੇਣਾ ਬਹੁਤ ਹੀ ਪ੍ਰਭਾਵਸ਼ਾਲੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਹੋਰ ਸਰਕਾਰ ਮੁਕਾਬਲੇ ਕੁਪੋਸ਼ਣ ਵੱਲ ਵੱਧ ਧਿਆਨ ਦੇ ਰਿਹਾ ਹੈ। ਇਹ ਜਨਤਕ ਭੋਜਣ ਪ੍ਰਣਾਲੀ ਅਤੇ ਮਿਡ-ਡੇਅ ਮੀਲ ਪ੍ਰਣਾਲੀ ਦੀ ਵਰਤੋਂ ਫੋਰਟੀਫਾਈਡ ਖੁਰਾਕ ਪਦਾਰਥਾਂ ਦੀ ਵਰਤੋਂ ਨੂੰ ਸੀਮਤ ਕਰਨ ਲਈ ਕਰ ਰਿਹਾ ਹੈ ਪਰ ਇਹ ਹਾਲੇ ਵੀ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ, ‘ਮੈਂ ਇਸ ਸਮੱਸਿਆ ਵੱਲ ਧਿਆਨ ਦੇਣ ਲਈ ਭਾਰਤ ਨੂੰ ‘ਏ’ ਗਰੇਡ ਦੇਵਾਂਗਾ।’ ਗੇਟਸ ਫਾਊਂਡੇਸ਼ਨ ਦੀ ਗੋਲਕੀਪਰਜ਼ ਰਿਪੋਰਟ 2024 ਦੇ ਲਾਂਚ ਮੌਕੇ ਸਵਾਲ ਦਾ ਜਵਾਬ ਦਿੰਦਿਆਂ ਗੇਟਜ਼ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਹ ਸ਼ਾਇਦ ਸਿੱਖਿਆ ਵਾਸਤੇ ਖੁਦ ਨੂੰ ‘ਬੀ’ ਗਰੇਡ ਦੇਵੇਗਾ ਪਰ ਇਸ ਵੱਲ ਗੰਭੀਰ ਇਰਾਦੇ ਨਾਲ ਤੇ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ।’

Related posts

ਅਮਰੀਕਾ ਅਤੇ ਯੂਰਪ ਨਾਲ ਪ੍ਰਮਾਣੂ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਈਰਾਨ

Bunty

ਹਮਾਸ ਅਤੇ ਗਾਜ਼ਾ ਵਿੱਚ ਹੋਰ ਹਥਿਆਰਬੰਦ ਸਮੂਹ ਆਪਣੇ ਹਥਿਆਰ ਸੌਂਪ ਦੇਣਗੇ

admin

ਸਿਆਸੀ ‘ਚੰਦਾ’ ਘਪਲੇ ਕਾਰਨ ਹਿੱਲੀ ਜਾਪਾਨ ਸਰਕਾਰ

Bunty