India

ਆਪ’ ਨੇ ਕੇਜਰੀਵਾਲ ਲਈ ਦਿੱਲੀ ’ਚ ਸਰਕਾਰੀ ਰਿਹਾਇਸ਼ ਮੰਗੀ ਪਾਰਟੀ ਵੱਲੋਂ ਕੇਂਦਰੀ ਮੰਤਰਾਲੇ ਨੂੰ ਲਿਖੀ ਜਾਵੇਗੀ ਚਿੱਠੀ: ਚੱਢਾ

ਨਵੀਂ ਦਿੱਲੀ, 20 ਸਤੰਬਰ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਦਿੱਲੀ ਦੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇ ਕਿਉਂਕਿ ਉਹ ਇਕ ਕੌਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਇਸ ਦੇ ਹੱਕਦਾਰ ਹਨ।ਇਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਇਸ ਬਾਰੇ ਸਬੰਧਤ ਮੰਤਰਾਲੇ ਨੂੰ ਬਾਕਾਇਦਾ ਚਿੱਠੀ ਲਿਖ ਕੇ ਮੰਗ ਕਰੇਗੀ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਾਨੂੰ ਇਸ ਮਕਸਦ ਲਈ ਕੋਈ ਲੜਾਈ ਨਹੀਂ ਲੜਨੀ ਪਵੇਗੀ। ਕੇਜਰੀਵਾਲ ਨੇ ਆਪਣੀ ਨੈਤਿਕਤਾ ਦੇ ਆਧਾਰਉਤੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਉਹ ਆਪਣੀ ਸਰਕਾਰੀ ਰਿਹਾਇਸ਼ ਛੱਡ ਰਹੇ ਹਨ।’’ਚੱਢਾ ਨੇ ਕਿਹਾ, ‘‘ਉਨ੍ਹਾਂ ਦੀ ਕੋਈ ਜਾਇਦਾਦ ਜਾਂ ਘਰ ਤੱਕ ਨਹੀਂ ਹੈ। ਕੌਮੀ ਪਾਰਟੀ ਦੇ ਕਨਵੀਨਰਹੋਣ ਦੇ ਨਾਤੇ ਉਹ ਸਰਕਾਰੀ ਰਿਹਾਇਸ਼ ਹਾਸਲ ਕਰਨ ਦੇ ਹੱਕਦਾਰ ਹਨ। ਕੇਂਦਰ ਨੇ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਦੇਣੀ ਚਾਹੀਦੀ ਹੈ।

Related posts

ਪਿਛਲੇ 5 ਸਾਲਾਂ ‘ਚ 600 ਤੋਂ ਜ਼ਿਆਦਾ ਸੋਸ਼ਲ ਮੀਡੀਆ ਅਕਾਊਂਟ ਕੀਤੇ ਹੈਕ, ਸਰਕਾਰ ਨੇ ਦਿੱਤੀ ਜਾਣਕਾਰੀ

Bunty

ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ !

admin

ਇਲੈਕਟਿ੍ਰਕ ਬੱਸਾਂ ਲਈ 327 ਕਰੋੜ ਰੁਪਏ ਦਾ ਬਜਟ : ਸੁੱਖੂ

Bunty