International

ਉੱਤਰੀ ਇਜ਼ਰਾਈਲ ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 6 ਲੋਕ ਜ਼ਖ਼ਮੀ

ਤੇਲ ਅਵੀਵ – ਉੱਤਰੀ ਇਜ਼ਰਾਈਲ ਵਿੱਚ ਚਾਕੂ ਨਾਲ ਹਮਲੇ ਵਿੱਚ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਬੁੱਧਵਾਰ ਨੂੰ ਹਦੇਰਾ ਸ਼ਹਿਰ ‘ਚ ਕਈ ਥਾਵਾਂ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ।ਪੁਲਸ ਨੇ ਕਿਹਾ ਕਿ ਉਸ ਨੂੰ ਬਾਅਦ ਵਿਚ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਮਾਰਿਆ ਗਿਆ। ਪੁਲਸ ਨੇ ਹਮਲਾਵਰ ਦਾ ਨਾਂ ਜਾਂ ਉਸ ਦੀ ਕੌਮੀਅਤ ਦਾ ਖੁਲਾਸਾ ਨਹੀਂ ਕੀਤਾ। ਨੇੜਲੇ ਹਿਲੇਲ ਯਾਫੇ ਮੈਡੀਕਲ ਸੈਂਟਰ ਦੇ ਅਨੁਸਾਰ, ਜਿਨ੍ਹਾਂ ਲੋਕਾਂ ‘ਤੇ ਹਮਲਾ ਕੀਤਾ ਗਿਆ, ਉਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਹੈ, ਜਦੋਂ ਕਿ ਛੇਵਾਂ ਵਿਅਕਤੀ ਨੂੰ ਮਾਮੂਲੀ ਜ਼ਖ਼ਮੀ ਹੋਇਆ ਹੈ।

Related posts

ਚੀਨ ਨੇ G-7 ਦੀ ਆਲੋਚਨਾ ਤੋਂ ਬਾਅਦ ਭਾਰਤੀ ਕਣਕ ਦੇ ਨਿਰਯਾਤ ‘ਤੇ ਪਾਬੰਦੀ ਦਾ ਕੀਤਾ ਬਚਾਅ

Bunty

ਮਹਿਲਾ ਰਿਅਲਟਰ ਦੇ ਕਤਲ ਦਾ ਸ਼ੱਕੀ ਮੁਲਜ਼ਮ ਭੱਜਿਆ ਹਾਂਗਕਾਂਗ

Bunty

ਦੁਬਈ ’ਚ ਪਹਿਲੀ ਵਾਰ ਹੋਵੇਗਾ ‘ਮਿਸ ਯੂਨੀਵਰਸ ਯੂਏਈ, ਭਾਰਤੀ ਕੁੜੀਆਂ ਵੀ ਲੈ ਸਕੇਣਗੀਆਂ ਹਿੱਸਾ, ਬਸ ਉਮਰ ਹੋਣੀ ਚਾਹੀਦੀ ਏਨੀ

Bunty