Sport

‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ; ਪੀ.ਟੀ. ਊਸ਼ਾ

ਦੇਹਰਾਦੂਨ – 38ਵੀਆਂ ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ 14 ਫ਼ਰਵਰੀ ਤਕ ਉਤਰਾਖੰਡ ’ਚ ਹੋਣਗੀਆਂ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੀ ਜਨਰਲ ਬਾਡੀ ਦੀ ਬੈਠਕ ’ਚ ਇਸ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਆਈ.ਓ.ਏ. ਜਨਰਲ ਬਾਡੀ ਦੀ ਬੈਠਕ 25 ਅਕਤੂਬਰ ਨੂੰ ਇੱਥੇ ਹੋਵੇਗੀ।ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ, ‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਖੇਡਾਂ ਦੇਸ਼ ਭਰ ਦੇ ਖਿਡਾਰੀਆਂ ਨੂੰ ਅਪਣੀ ਪ੍ਰਤਿਭਾ ਵਿਖਾ ਉਣ ਲਈ ਇਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ ਤਾਂ ਜੋ ਉਹ ਭਵਿੱਖ ’ਚ ਕੌਮਾਂਤਰੀ ਪੱਧਰ ’ਤੇ ਤਰੱਕੀ ਕਰ ਸਕਣ।’’38 ਖੇਡਾਂ ’ਚ 10,000 ਤੋਂ ਵੱਧ ਖਿਡਾਰੀਆਂ, ਅਧਿਕਾਰੀਆਂ ਅਤੇ ਕੋਚਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 2023 ’ਚ ਗੋਆ ’ਚ ਕੌਮੀ ਖੇਡਾਂ ਹੋਈਆਂ ਸਨ, ਜਿਸ ’ਚ ਮਹਾਰਾਸ਼ਟਰ ਨੇ 80 ਸੋਨ ਤਮਗੇ ਸਮੇਤ 228 ਤਮਗੇ ਜਿੱਤੇ ਸਨ।

Related posts

52 ਸਾਲਾਂ ਬਾਅਦ ਮੈਚ ਜਿੱਤ ਕੇ ਕਾਂਗੋ ਨੇ ਫੀਫਾ ਵਿਸ਼ਵ ਕੱਪ ‘ਚ ਇਤਿਹਾਸ ਰਚਿਆ।

admin

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

admin

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin