Sport

ਅੰਡਰ-19 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ 44 ਦੌੜਾਂ ਨਾਲ ਹਰਾਇਆ

ਦੁਬਈ- ਅੰਡਰ-19 ਏਸ਼ੀਆ ਕੱਪ ਚੈਂਪੀਅਨਸ਼ਿਪ ਦੇ ਤੀਜੇ ਮੈਚ ‘ਚ ਅੱਜ ਪਾਕਿਸਤਾਨ ਨੇ ਭਾਰਤ ਨੂੰ 44 ਦੌੜਾਂ ਨਾਲ ਹਰਾਇਆ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਸ਼ਾਹਜ਼ੇਬ ਖਾਨ ਦੀਆਂ 159 ਦੌੜਾਂ ਤੇ ਉਸਮਾਨ ਖਾਨ ਦੀਆਂ 60 ਦੌੜਾਂ ਦੀ ਬਦੌਲਤ 7 ਵਿਕਟਾਂ ਗੁਆ ਕੇ 281 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 282 ਦੌੜਾਂ ਦਾ ਟੀਚਾ ਦਿੱਤਾ।ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 47.1 ਓਵਰਾਂ ‘ਚ 237 ਦੌੜਾਂ ‘ਤੇ ਆਊਟ ਹੋ ਗਈ ਤੇ 44 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਸਭ ਤੋਂ ਵਧ 67 ਦੌੜਾਂ ਨਿਖਿਲ ਕੁਮਾਰ ਨੇ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਇਨਾਨ 30 ਦੌੜਾਂ, ਹਰਵੰਸ਼ ਸਿੰਘ 26 ਦੌੜਾਂ, ਆਯੂਸ਼ ਮਹਾਤਰੇ 20 ਦੌੜਾਂ ਤੇ ਕਿਰਨ ਚੋਰਮਲੇ 20 ਦੌੜਾਂ ਬਣਾ ਆਊਟ ਹੋਏ। ਪਾਕਿਸਤਾਨ ਲਈ ਅਲੀ ਰਜ਼ਾ ਨੇ 3, ਅਬਦੁਲ ਸ਼ੁਭਾਨ ਨੇ 2, ਫਹਾਮ ਉਲ ਹੱਕ ਨੇ 2, ਨਵੀਦ ਅਹਿਮਦ ਖਾਨ ਨੇ 1 ਤੇ ਉਸਮਾਨ ਖਾਨ ਨੇ 1 ਵਿਕਟਾਂ ਲਈਆਂ।

Related posts

ਇੰਡੀਅਨ ਪ੍ਰੀਮੀਅਰ ਲੀਗ (IPL) 2025 ਉਪਰ ਭਾਰਤ-ਪਾਕਿਸਤਾਨ ਜੰਗ ਦਾ ਪ੍ਰਛਾਵਾਂ !

admin

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੂੰ ਵਿਰਾਟ ਕੋਹਲੀ ਦਾ ਦਿੱਤਾ ਇਹ ਖ਼ਾਸ ਗਿਫ਼ਟ

Bunty

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 14ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin