Australia & New ZealandBreaking NewsLatest News

ਪੁਲਿਸ ਵਲੋਂ ਏਅਰਵਿੰਗ ਦੀ ਮੱਦਦ ਨਾਲ ਤਿੰਨ ਨਾਬਾਲਗ ਗ੍ਰਿਫ਼ਤਾਰ

ਵਿਕਟੋਰੀਆ ਪੁਲਿਸ।

ਮੈਲਬੌਰਨ – ਬਰੌਡਮੀਡੋਜ਼ ਇਲਾਕੇ ਵਿੱਚ ਅੱਜ ਸਵੇਰੇ ਪੁਲਿਸ ਨੇ ਤਿੰਨ ਨਾਬਾਲਗ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੱਕ ਕਾਰ ਦਾ ਲੰਮਾ ਪਿੱਛਾ ਕਰਨ ਤੋਂ ਬਾਅਦ ਕੀਤੀ ਗਈ।

ਪੁਲਿਸ ਨੂੰ ਰਾਤ ਕਰੀਬ 12:50 ਵਜੇ ਸੂਚਨਾ ਮਿਲੀ ਕਿ ਗ੍ਰੀਨਵੇਲ ਦੇ ਬਲੌਸਮ ਗਰੋਵ ਇਲਾਕੇ ਵਿੱਚ ਇੱਕ ਸੁਬਾਰੂ ਕਾਰ ਵਿੱਚ ਬੈਠੇ ਤਿੰਨ ਲੜਕੇ ਗੱਡੀ ਨੂੰ ਅੱਗ ਲਗਾਉਣ ਬਾਰੇ ਗੱਲ ਕਰ ਰਹੇ ਸਨ। ਕੁਝ ਮਿੰਟਾਂ ਬਾਅਦ ਪੁਲਿਸ ਨੇ ਮਿਕਲਹੈਮ ਰੋਡ ‘ਤੇ ਇਸ ਕਾਰ ਨੂੰ ਦੇਖਿਆ। ਕਾਰ ‘ਤੇ ਕਥਿਤ ਤੌਰ ‘ਤੇ ਨਕਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ। ਇਸ ਤੋਂ ਬਾਅਦ ਕਾਰ ਤੇਜ਼ ਰਫ਼ਤਾਰ ਨਾਲ ਸੜਕ ‘ਤੇ ਉਲਟ ਦਿਸ਼ਾ ਵਿੱਚ ਜਾਣ ਲੱਗੀ। ਪੁਲਿਸ ਦੇ ਏਅਰ ਵਿੰਗ ਦੀ ਮਦਦ ਨਾਲ ਕਾਰ ਦਾ ਪਿੱਛਾ ਕੀਤਾ ਗਿਆ। ਕਾਰ ਜੋਸਫ਼ ਸਟ੍ਰੀਟ ‘ਤੇ ਰੁਕੀ, ਜਿੱਥੇ ਤਿੰਨੇ ਲੜਕੇ ਬਾਹਰ ਨਿਕਲ ਕੇ ਭੱਜਣ ਲੱਗੇ। ਪੁਲਿਸ ਨੇ ਦੋ ਲੜਕਿਆਂ ਨੂੰ ਨੇੜਲੀ ਕਿਚਨਰ ਸਟ੍ਰੀਟ ਤੋਂ ਗ੍ਰਿਫ਼ਤਾਰ ਕੀਤਾ, ਜਦਕਿ ਤੀਜੇ ਨੂੰ ਕੁਝ ਸਮੇਂ ਬਾਅਦ ਕੈਂਪ ਰੋਡ ਤੋਂ ਕਾਬੂ ਕਰ ਲਿਆ ਗਿਆ। ਕਾਰ ਦੀ ਤਲਾਸ਼ੀ ਦੌਰਾਨ ਡਿੱਗੀ ਵਿੱਚੋਂ ਪੈਟਰੋਲ ਨਾਲ ਭਰੇ ਦੋ ਜੈਰੀ ਕੈਨ ਵੀ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਲੜਕਿਆਂ ਦੀ ਉਮਰ 17, 16 ਅਤੇ 14 ਸਾਲ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਮੁੱਢਲੀ ਜਾਣਕਾਰੀ ਮੁਤਾਬਕ ਇਹ ਕਾਰ 19 ਅਕਤੂਬਰ ਨੂੰ ਐਸੈਂਡਨ ਵੈਸਟ ਤੋਂ ਚੋਰੀ ਹੋਈ ਸੀ।

ਇਸ ਮਾਮਲੇ ਦੀ ਜਾਂਚ ਜਾਰੀ ਹੈ। ਜੇ ਕਿਸੇ ਕੋਲ ਇਸ ਘਟਨਾ ਦੀ ਸੀਸੀਟੀਵੀ ਜਾਂ ਡੈਸ਼ਕੈਮ ਵੀਡੀਓ ਹੈ ਜਾਂ ਕੋਈ ਹੋਰ ਜਾਣਕਾਰੀ ਹੈ, ਤਾਂ ਉਹ ਕ੍ਰਾਈਮ ਸਟੌਪਰਜ਼ ਨੂੰ 1800 333 000 ‘ਤੇ ਸੰਪਰਕ ਕਰ ਸਕਦਾ ਹੈ ਜਾਂ www.crimestoppersvic.com.au ‘ਤੇ ਜਾਣਕਾਰੀ ਦੇ ਸਕਦਾ ਹੈ।

Related posts

ਐਲੋਨ ਮਸਕ ਅਮਰੀਕਾ ਦੇ ‘ਪ੍ਰੋਜੈਕਟ ਮੈਰੀਡੀਅਨ’ ਅਗਵਾਈ ਕਰਨਗੇ

admin

ਟਾਈਮ ਮੈਗਜ਼ੀਨ ਦੇ 100 ਪ੍ਰਭਾਵਸ਼ਾਲੀ ਲੋਕਾਂ ‘ਚ ਮੋਦੀ ਤੇ ਮਮਤਾ ਸ਼ਾਮਲ

admin

ਨਵਜੋਤ ਸਿੱਧੂ ਵੱਲੋਂ ਟਵੀਟਾਂ ਦਾ ਸਿਲਸਿਲਾ ਜਾਰੀ

Bunty