Australia & New ZealandBreaking NewsLatest News

ਕਰੇਗੀਬਰਨ ਵਿੱਚ ਘਰ ਉੱਤੇ ਹਮਲਾ, ਗੋਲੀ ਚੱਲਣ ਨਾਲ ਪਰਿਵਾਰ ਵਿੱਚ ਦਹਿਸ਼ਤ

ਵਿਕਟੋਰੀਆ ਪੁਲਿਸ।

ਮੈਲਬੌਰਨ – ਮੈਲਬੌਰਨ ਦੇ ਕਰੇਗੀਬਰਨ ਇਲਾਕੇ ਵਿੱਚ ਮੰਗਲਵਾਰ ਤੜਕੇ ਤਿੰਨ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖ਼ਲ ਹੋਣ ਅਤੇ ਗੋਲੀ ਚਲਾਉਣ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਅਨੁਸਾਰ ਤਿੰਨ ਹਮਲਾਵਰ ਰਾਤ ਲਗਭਗ 12:30 ਵਜੇ ਗੋਲਫ ਵਿਊ ਡਰਾਈਵ ਸਥਿਤ ਘਰ ਵਿੱਚ ਦਾਖ਼ਲ ਹੋਏ। ਘਰ ਵਿੱਚ ਮੌਜੂਦ 55 ਸਾਲਾ ਵਿਅਕਤੀ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਹਮਲਾਵਰ ਨੇ ਗੋਲੀ ਚਲਾ ਦਿੱਤੀ। ਗੋਲੀ ਕਮਰੇ ਵਿੱਚ ਪਈ ਕੱਚ ਦੀ ਮੇਜ਼ ਉੱਤੇ ਲੱਗੀ। ਘਟਨਾ ਸਮੇਂ ਘਰ ਵਿੱਚ ਇੱਕ 46 ਸਾਲਾ ਔਰਤ ਅਤੇ ਸਕੂਲ ਜਾਣ ਦੀ ਉਮਰ ਦਾ ਇੱਕ ਬੱਚਾ ਵੀ ਮੌਜੂਦ ਸੀ। ਖੁਸ਼ਕਿਸਮਤੀ ਨਾਲ ਕਿਸੇ ਨੂੰ ਸਰੀਰਕ ਸੱਟ ਨਹੀਂ ਲੱਗੀ। ਤਿੰਨੇ ਹਮਲਾਵਰ ਇੱਕ ਗੂੜ੍ਹੇ ਰੰਗ ਦੀ ਐੱਸਯੂਵੀ ਵਿੱਚ ਫ਼ਰਾਰ ਹੋ ਗਏ। ਇਹ ਗੱਡੀ ਏਕਨ ਬੁਲੇਵਾਰਡ ਵੱਲ ਜਾਂਦੀ ਦੇਖੀ ਗਈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਹਮਲਾਵਰ ਘਰ ਦੇ ਰਹਿਣ ਵਾਲਿਆਂ ਨੂੰ ਪਹਿਲਾਂ ਤੋਂ ਜਾਣਦੇ ਸਨ।

ਜੇਕਰ ਕਿਸੇ ਕੋਲ ਘਟਨਾ ਸਬੰਧੀ ਜਾਣਕਾਰੀ ਜਾਂ ਵੀਡੀਓ ਹੈ ਤਾਂ ਉਹ ਕ੍ਰਾਈਮ ਸਟੌਪਰਜ਼ ਨਾਲ 1800 333 000 ਸੰਪਰਕ ਕਰ ਸਕਦਾ ਹੈ।

Related posts

ਕੁਈਨਜ਼ਲੈਂਡ ਤੇ ਵਿਕਟੋਰੀਆ ’ਚ ਜਿੱਤ ਲਈ ਮੌਰਿਸਨ ਤੇ ਐਲਬਨੀਜ਼ ਸਰਗਰਮ

admin

ਰਿਲਾਇੰਸ ਇੰਫਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਚਾਰ ਸਾਲ ਪੁਰਾਣੇ ਇਕ ਵਿਵਾਦ ‘ਚ ਹਾਸਲ ਕੀਤੀ ਜਿੱਤ

Bunty

80 ਫੀਸਦੀ ਟੀਕਾਕਰਨ ਦੇ ਟੀਚਾ ਪੂਰਾ ਹੋਣ ‘ਤੇ ਸਰਹੱਦਾਂ ਬੰਦ ਰੱਖਣ ਦਾ ਕੋਈ ਮਤਲਬ ਨਹੀਂ – ਮੌਰਿਸਨ

admin