NewsBreaking NewsInternationalLatest News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਵਿਖਾਵਾਕਾਰੀਆਂ ਨੇ ਸੁੱਟੇ ਪੱਥਰ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਪੱਥਰਬਾਜ਼ੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟਰੂਡੋ ’ਤੇ ਬੀਤੇ ਦਿਨੀਂ ਓਨਟਾਰੀਓ ਦੇ ਲੰਡਨ ਸ਼ਹਿਰ ਵਿਚ ਇਕ ਚੋਣ ਪ੍ਰਚਾਰ ਦੌਰਾਨ ਰੋਹ ਵਿਚ ਆਏ ਵਿਖਾਵਾਕਾਰੀਆਂ ਨੇ ਪੱਥਰ ਸੁੱਟੇ। ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ। ਲਿਬਰਲ ਪਾਰਟੀ ਦੇ ਨੇਤਾ ਟਰੂਡੋ ਚੋਣ ਪ੍ਰਚਾਰ ਲਈ ਬੱਸ ਵਿਚ ਚੜ੍ਹਨ ਜਾ ਰਹੇ ਸਨ। ਉਨ੍ਹਾਂ ਨਾਲ ਕਈ ਪੱਤਰਕਾਰ ਵੀ ਸਨ। ਅਚਾਨਕ ਕਈ ਲੋਕਾਂ ਨੇ ਉਨ੍ਹਾਂ ’ਤੇ ਛੋਟੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਟਰੂਡੋ 20 ਸਤੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਪੂਰੇ ਦੇਸ਼ ਵਿਚ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਇਨ੍ਹਾਂ ਚੋਣਾਂ ਦਾ ਐਲਾਨ ਟਰੂਡੋ ਨੇ ਅਗਸਤ ਵਿਚ ਕੀਤਾ ਸੀ, ਜਿਨ੍ਹਾਂ ਦਾ ਉਦੇਸ਼ ਮੌਜੂਦਾ ਘੱਟਗਿਣਤੀ ਸਰਕਾਰ ਨੂੰ ਬਹੁਮਤ ਵਿਚ ਲਿਆਉਣਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬਾਅਦ ਵਿਚ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਬੱਜਰੀ ਤੋਂ ਛੋਟੇ ਟੁਕੜੇ ਸੁੱਟੇ ਗਏ, ਉਹ ਮੈਨੂੰ ਲੱਗ ਸਕਦੇ ਸਨ। ਕੁਝ ਸਾਲ ਪਹਿਲਾਂ ਕਿਸੇ ਨੇ ਮੇਰੇ ਉੱਤੇ ਕੱਦੂ ਦੇ ਬੀਜ ਸੁੱਟੇ ਸਨ। ਚੋਣ ਪ੍ਰਚਾਰ ਦੌਰਾਨ ਹਿੰਸਾ ਦੀ ਇਹ ਪਹਿਲੀ ਘਟਨਾ ਹੈ। ਲਾਜ਼ਮੀ ਕੋਵਿਡ -19 ਟੀਕਾਕਰਣ ਕਾਰਨ ਟਰੂਡੋ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੈਨੇਡਾ ਵਿਚ ਚੋਣਾਂ ਤੋਂ ਪਹਿਲਾਂ ਇਹ ਸੱਤਾਧਾਰੀ ਪਾਰਟੀ ਦਾ ਏਜੰਡਾ ਹੈ।

Related posts

ਪਾਕਿਸਤਾਨ ‘ਚ ਵੱਧ ਰਹੇ ਹਮਲਿਆਂ ਕਾਰਨ ਸਿੱਖਾਂ ‘ਚ ਡਰ ਦਾ ਮਾਹੌਲ, ਕਤਲ, ਅਗਵਾ ਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ‘ਚ ਹੋਇਆ ਵਾਧਾ

Bunty

ਇਜ਼ਰਾਈਲ ਨੇ ਸੀਰੀਆ ’ਚ ਕੀਤੀ ਗੋਲੀਬਾਰੀ, 14 ਲੋਕਾਂ ਦੀ ਮੌਤ, 40 ਜ਼ਖਮੀ

Bunty

ਕੈਨੇਡਾ ਵੱਡੀ ਗਿਣਤੀ ’ਚ ਵਿਜ਼ਟਰ ਵੀਜ਼ੇ ਜਾਰੀ ਕਰ ਕੇ ਫ਼ਸਿਆ

Bunty