Sport

ਮੁੱਕੇਬਾਜ਼ ਅਜ਼ਹਰ ਨੇ ਜਿੱਤਿਆ ਡਬਲਯੂਬੀਸੀ ਇੰਡੀਆ ਖ਼ਿਤਾਬ, ਧਰਮਵੀਰ ਸਿੰਘ ‘ਤੇ ਸਰਬਸੰਮਤੀ ਨਾਲ ਹਾਸਲ ਕੀਤੀ ਜਿੱਤ

ਗੁਰੂਗ੍ਰਾਮ – ਦਿੱਲੀ ਦੇ ਮੁੱਕੇਬਾਜ਼ ਮੁਹੰਮਦ ਅਜ਼ਹਰ ਨੇ ਇੱਥੇ ਧਰਮਵੀਰ ਸਿੰਘ ‘ਤੇ ਸਰਬਸੰਮਤੀ ਨਾਲ ਜਿੱਤ ਦਰਜ ਕਰ ਕੇ ਸੁਪਰ ਫੀਦਰਵੇਟ ਵਰਗ ਵਿਚ ਡਬਲਯੂਬੀਸੀ ਇੰਡੀਆ ਦਾ ਖ਼ਿਤਾਬ ਜਿੱਤਿਆ। ਇਹ ਮੁਕਾਬਲਾ 32 ਮਿੰਟ ਤਕ ਚੱਲਿਆ ਜਿਸ ਵਿਚ ਜੱਜਾਂ ਨੇ ਅਜ਼ਹਰ ਨੂੰ 79-72, 76-75, 79-72 ਨਾਲ ਜੇਤੂ ਐਲਾਨਿਆ।
ਪਹਿਲੇ ਗੇੜ ਵਿਚ 25 ਸਾਲਾ ਅਜ਼ਹਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਦ ਤਿੰਨਾਂ ਜੱਜਾਂ ਨੇ ਉਨ੍ਹਾਂ ਖ਼ਿਲਾਫ਼ ਫ਼ੈਸਲਾ ਦਿੱਤਾ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਚੰਗੀ ਵਾਪਸੀ ਕੀਤੀ ਤੇ ਅਗਲੇ ਸੱਤ ਗੇੜ ਵਿਚ ਜਿੱਤ ਦਰਜ ਕਰ ਕੇ ਮੁਕਾਬਲਾ ਆਪਣੇ ਨਾਂ ਕੀਤਾ। ਅਜ਼ਹਰ ਤਕਨੀਕੀ ਤੌਰ ‘ਤੇ ਬਿਹਤਰ ਮੁੱਕੇਬਾਜ਼ ਸਾਬਤ ਹੋਏ। ਉਨ੍ਹਾਂ ਦੇ ਨਾਂ ‘ਤੇ ਹੁਣ ਪੰਜ ਜਿੱਤਾਂ ਦਰਜ ਹੋ ਗਈਆਂ ਹਨ ਜਦਕਿ ਇੰਨੇ ਹੀ ਮੁਕਾਬਲਿਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਜ਼ਹਰ ਨੇ ਚਾਰ ਜਿੱਤਾਂ ਨਾਕਆਊਟ ਵਿਚ ਦਰਜ ਕੀਤੀਆਂ ਹਨ। ਦੂਜੇ ਪਾਸੇ ਧਰਮਵੀਰ ਦੇ ਨਾਂ ‘ਤੇ ਸੱਤ ਜਿੱਤਾਂ ਤੇ ਚਾਰ ਹਾਰਾਂ ਦਰਜ ਹਨ। ਇਸ ਮੁਕਾਬਲੇ ਨੂੰ ਗੁਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਖ਼ਰੀ ਹਾਰ ਤਿੰਨ ਸਾਲ ਪਹਿਲਾਂ ਮਿਲੀ ਸੀ। ਭਾਰਤੀ ਮੁੱਕੇਬਾਜ਼ੀ ਕੌਂਸਲ ਤੋਂ ਮਾਨਤਾ ਹਾਸਲ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਜਸਕਰਨ ਸਿੰਘ ਨੇ ਆਪਣੇ ਹੀ ਸੂਬੇ ਦੇ ਹਰਸ਼ਦੀਪ ਸਿੰਘ ਨੂੰ ਹਰਾਇਆ। ਮਿਡਲਵੇਟ ਵਿਚ ਸ਼ਿਵਾ ਨੇ ਛੇ ਗੇੜ ਦੇ ਮੁਕਾਬਲੇ ਵਿਚ ਕਰਨਜੀਤ ਸਿੰਘ ਨੂੰ ਮਾਤ ਦਿੱਤੀ।

Related posts

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

admin

ਰਾਇਲ ਚੈਲੇਂਜਰ ਬੰਗਲੌਰ ਦੀ ਕੋਲਕਾਤਾ ਨਾਈਟ ਰਾਈਡਰਜ਼ Ḕਤੇ 6 ਵਿਕਟਾਂ ਨਾਲ ਜਿੱਤ

admin

ਪੀਵੀ ਸਿੰਧੂ ਨੇ ਥਾਈਲੈਂਡ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

admin