Sport

ਰਵਿੰਦਰ ਜਡੇਜਾ ਖੇਡ ਸਕਦੈ ਦੂਜਾ ਟੈਸਟ, ਸ਼ੁਰੂ ਕੀਤਾ ਅਭਿਆਸ

ਕੇਪਟਾਊਨ – ਦੱਖਣੀ ਅਫਰੀਕਾ ਹੱਥੋਂ ਪਹਿਲੇ ਟੈਸਟ ਵਿੱਚ ਸ਼ਰਮਨਾਕ ਹਾਰ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਲਈ ਖੁਸ਼ਖਬਰੀ ਹੈ ਕਿ ਆਲਰਾਊਂਡਰ ਰਵਿੰਦਰ ਜਡੇਜਾ 3 ਜਨਵਰੀ ਤੋਂ ਕੇਪਟਾਊਨ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਵਿੱਚ ਖੇਡ ਸਕਦੇ ਹਨ।ਜਡੇਜਾ ਪਿੱਠ ਦਰਦ ਕਾਰਨ ਪਹਿਲੇ ਟੈਸਟ ਦੀ ਸਵੇਰ ਨਹੀਂ ਖੇਡ ਸਕੇ ਸਨ। ਉਸ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਅਭਿਆਸ ਵਿੱਚ ਹਿੱਸਾ ਲਿਆ ਅਤੇ ਬਿਲਕੁਲ ਆਰਾਮਦਾਇਕ ਦਿਖਾਈ ਦੇ ਰਿਹਾ ਸੀ। ਉਸ ਨੇ ਫਿਟਨੈਸ ਕਸਰਤ ਵੀ ਕੀਤੀ। ਉਸ ਨੇ ਤੀਜੇ ਦਿਨ ਲੰਚ ਬ੍ਰੇਕ ਦੌਰਾਨ ਗੇਂਦਬਾਜ਼ੀ ਕੀਤੀ। ਉਸ ਨੇ ਰਿਜ਼ਰਵ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨਾਲ ਅਭਿਆਸ ਪਿੱਚ ‘’ਤੇ ਕਰੀਬ 20 ਮਿੰਟ ਤੱਕ ਗੇਂਦਬਾਜ਼ੀ ਕੀਤੀ।ਟੀਮ ਦੇ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਰਜਨੀਕਾਂਤ ਉਨ੍ਹਾਂ ਦੇ ਨਾਲ ਸਨ। ਭਾਵੇਂ ਗੇਂਦਬਾਜ਼ੀ ਵਿੱਚ ਜਡੇਜਾ ਇੰਨਾ ਖ਼ਤਰਨਾਕ ਨਹੀਂ ਹੈ, ਪਰ ਛੇ ਅਤੇ ਸੱਤਵੇਂ ਨੰਬਰ ‘’ਤੇ ਉਸ ਦੀ ਬੱਲੇਬਾਜ਼ੀ ਲਾਭਦਾਇਕ ਸਾਬਤ ਹੋ ਸਕਦੀ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ਲਈ ਜ਼ਖਮੀ ਮੁਹੰਮਦ ਸ਼ੰਮੀ ਦੀ ਜਗ੍ਹਾ ਅਵੇਸ਼ ਖਾਨ ਨੂੰ ਟੀਮ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।

Related posts

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

admin

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

admin

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin