International

ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 141

ਹਨੋਈ – ਚੱਕਰਤਾਵੀ ਤੂਫਾਨ ‘ਯਾਗੀ’ ਕਾਰਨ ਵੀਅਤਨਾਮ ਦੇ ਉੱਤਰੀ ਖੇਤਰ ’ਚ ਅਚਾਨਕ ਹਾਏ ਹੜ੍ਹ ’ਚ ਬੁਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਚੱਕਰਵਾਤ ਨਾਲ ਸਬੰਧਤ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ।ਵੀਅਤਨਾਮ ਦੇ ਸਰਕਾਰੀ ਪ੍ਰਸਾਰਕ ਵੀ.ਟੀ.ਵੀ. ਨੇ ਦਸਿਆ ਕਿ ਲਾਓ ਕਾਈ ਸੂਬੇ ਵਿਚ ਇਕ ਪਹਾੜ ਤੋਂ ਵਹਿ ਰਹੇ ਹੜ੍ਹ ਦੇ ਪਾਣੀ ਨੇ ਲੈਂਗ ਨੂ ਪਿੰਡ ਨੂੰ ਤਬਾਹ ਕਰ ਦਿਤਾ। ਇਸ ਪਿੰਡ ’ਚ 35 ਪਰਵਾਰ ਰਹਿੰਦੇ ਸਨ। ਚਾਅ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਲਗਭਗ 40 ਲੋਕਾਂ ਦੀ ਭਾਲ ਜਾਰੀ ਹੈ।ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ, ਜਦਕਿ 69 ਲੋਕ ਲਾਪਤਾ ਹਨ ਅਤੇ ਸੈਂਕੜੇ ਜ਼ਖਮੀ ਹਨ।ਤੂਫਾਨ ‘ਯਾਗੀ’ ਦਹਾਕਿਆਂ ’ਚ ਵੀਅਤਨਾਮ ’ਚ ਆਉਣ ਵਾਲਾ ਸੱਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਹ ਸਨਿਚਰਵਾਰ ਨੂੰ 149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਨਾਲ ਟਕਰਾਇਆ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

admin