India

ਬਹੁਵਿਆਹ ਨਾ ਕਰਨ ਮੁਸਲਮਾਨ, ਜਾਇਦਾਦ ’ਚ ਪਤਨੀ ਨੂੰ ਬਰਾਬਰ ਹਿੱਸਾ ਦਿਓ: ਸਰਮਾ

ਕਰਬੀ ਆਂਗਲੋਂਗ – ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਪਤਨੀ ਨੂੰ ਜਾਇਦਾਦ ’ਚ ਬਰਾਬਰ ਦਾ ਹਿੱਸੇਦਾਰ ਬਣਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਕਿ ਮੁਸਲਮਾਨਾਂ ਦੀਆਂ ਤਿੰਨ ਔਰਤਾਂ ਨਾਲ ਵਿਆਹ ਕਰਨ ਦੀ ਬਜਾਏ ਇਕ ਹੀ ਔਰਤ ਨਾਲ ਨਿਕਾਹ ਕਰਨਾ ਚਾਹੀਦਾ ਹੈ। ਇਸ ਫ਼ਿਰਕੇ ਨੂੰ ਮਜ਼ਹਬੀ ਆਧਾਰ ’ਤੇ ਤਲਾਕ ਲੈਣ ਦੀ ਬਜਾਏ ਕਾਨੂੰਨੀ ਰੂਪ ਨਾਲ ਤਲਾਕ ਲੈਣਾ ਚਾਹੀਦਾ ਹੈ।

ਮੁੱਖ ਮੰਤਰੀ ਸਰਮਾ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਤੇ ਆਮ ਮੁਸਲਮਾਨਾਂ ਦੇ ਵਿਚਾਰ ਇਕ ਹੀ ਹਨ। ਅਸਾਮ ਸਰਕਾਰ ਦਾ ਮੰਨਣਾ ਹੈ ਕਿ ਕਿਸੇਵੀ ਮੁਸਲਮਾਨ ਨੂੰ ਤਿੰਨ-ਚਾਰ ਔਰਤਾਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਉਹ ਇਸਲਾਮੀ ਤਰੀਕੇ ਨਾਲ ਤਲਾਕ ਨਾ ਦੇਣ ਬਲਕਿ ਕਾਨੂੰਨੀ ਤਰੀਕੇ ਨਾਲ ਦੇਣ। ਇਸੇ ਤਰ੍ਹਾਂ ਬੇਟਿਆਂ ਵਾਂਗ ਹੀ ਬੇਟੀਆਂ ਨੂੰ ਵੀ ਜਾਇਦਾਦ ’ਚ 50 ਫੀਸਦੀ ਹਿੱਸਾ ਦੇਣਾ ਚਾਹੀਦਾ ਹੈ। ਪਤਨੀ ਨੂੰ ਵੀ ਜਾਇਦਾਦ ’ਚ 50 ਫੀਸਦੀ ਹਿੱਸਾ ਦਿਓ।

ਸਰਮਾ ਨੇ ਕਿਹਾ ਕਿ ਉੱਤਰ ਪੂਰਬ ਦੇ ਵਿਦਿਆਰਥੀਆਂ ਦੇ ਖਿਲਾਫ਼ ਭੇਦਭਾਵ ਜ਼ਿਆਦਾ ਘੱਟ ਹੋ ਗਿਆ ਹੈ ਤੇ ਇਸਦਾ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਪਿਛਲੇ ਕੁਝ ਸਾਲਾਂ ’ਚ ਪੀਐੱਮ ਨੇ ਇਸ ਇਲਾਕੇ ਤਕ ਲੋਕਾਂ ਦੀ ਪਹੁੰਚ ਵਧਾ ਦਿੱਤੀ ਹੈ। ਪਿਛਲੇ ਦੋ ਤਿੰਨ ਸਾਲਾਂ ’ਚ ਪੀਐੱਮ ਦੀ ਵਿਆਪਕ ਪਹੁੰਚ ਦੇ ਕਾਰਨ ਉੱਤਰ ਪੂਰਬ ਦੇ ਵਿਦਿਆਰਥੀਆਂ ਨਾਲ ਨਸਲੀ ਭੇਦਭਾਵ ’ਚ ਭਾਰੀ ਕਮੀ ਆਈ ਹੈ। ਪਿਛਲੇ ਅੱਠ ਸਾਲਾਂ ’ਚ ਮੋਦੀ ਜੀ ਦੀ ਦੇਖਰੇਖ ’ਚ ਸਮੁੱਚੇ ਉੱਤਰ ਪੂਰਬੀ ਵਿਕਾਸ ਦੀ ਨਵੀਂ ਲਹਿਰ ਦੌੜ ਗਈ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਅਸਾਮ ਦੇ ਲੋਕਾਂ ਵਲੋਂ ਪੀਐੱਮ ਦਾ ਦਿਲੋਂ ਧੰਨਵਾਦ ਕਰਦੇ ਹਨ। ਉੱਤਰ ਪੂਰਬ ਦੀਆਂ ਸੰਭਾਵਨਾਵਾਂ ਨੂੰ ਰੋਕ ਮੁਕਤ ਕਰ ਕੇ ਉਨ੍ਹਾਂ ਇਸਨੂੰ ਦੇਸ਼ ਦੇ ਵਿਕਾਸ ਦਾ ਇੰਜਣ ਬਣਾ ਦਿੱਤਾ ਹੈ।

Related posts

ਭਾਰਤ-ਇਜ਼ਰਾਈਲ ਆਰਥਿਕ ਅਤੇ ਆਪਸੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਸਹਿਮਤ

admin

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

admin

ਭਾਰਤੀ ਮਿਉਚੁਅਲ ਫੰਡ ਸ਼੍ਰੇਣੀਆਂ ਵਿੱਚ ਵੱਡਾ ਬਦਲਾਅ

admin