India

ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਤੋਂ ਬਾਅਦ ਦੇਸ਼ ਪਰਤੀ ਅੰਜੂ

ਜੈਪੁਰ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਪਾਕਿਸਤਾਨ ਪਹੁੰਚੀ ਅੰਜੂ ਇਕ ਵਾਰ ਮੁੜ ਭਾਰਤ ਪਰਤ ਆਈ ਹੈ। ਅੰਜੂ ਜੁਲਾਈ ਮਹੀਨੇ ਪਾਕਿਸਤਾਨ ਗਈ ਸੀ। ਅੰਜੂ ਦੇ ਪਾਕਿਸਤਾਨ ਜਾਣ ਦੀ ਸੂਚਨਾ ਉਸ ਦੇ ਪਤੀ ਤੱਕ ਨੂੰ ਵੀ ਨਹੀਂ ਸੀ। ਸੋਸ਼ਲ ਮੀਡੀਆ ’ਤੇ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਅੰਜੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਵੱਲੋਂ ਭਾਰਤ ’ਚ ਦਾਖ਼ਲ ਹੋਈ, ਫਿਲਹਾਲ ਅਜੇ ਉਹ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਕੈਂਪ ’ਚ ਹੈ। ਉੱਥੋਂ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਅੰਜੂ ਅਲਵਰ ਜ਼ਿਲ੍ਹੇ ’ਚ ਆਪਣੇ ਪਤੀ ਅਰਵਿੰਦ ਅਤੇ 2 ਬੱਚਿਆਂ ਨਾਲ ਰਹਿੰਦੀ ਸੀ। ਉਹ ਟੂਰਿਸਟ ਵੀਜ਼ੇ ’ਤੇ ਪਾਕਿਸਤਾਨ ਘੁੰਮਣ ਗਈ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਖੈਬਰ ਪਖਤੂਨਖਵਾ ’ਚ ਰਹਿਣ ਵਾਲੇ ਨਸਰੂਲਾਹ ਨੂੰ ਮਿਲਣ ਗਈ ਹੈ।ਪਾਕਿਸਤਾਨ ਜਾਣ ਤੋਂ ਬਾਅਦ ਅਜਿਹੀ
ਖ਼ਬਰ ਸਾਹਮਣੇ ਆਈ ਕਿ ਅੰਜੂ ਨੇ ਨਸਰੂਲਾਹ ਨਾਲ ਨਿਕਾਹ ਵੀ ਕਰ ਲਿਆ ਸੀ। ਅੰਜੂ ਅਤੇ ਨਸਰੂਲਾਹ ਦੇ ਨਿਕਾਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇੰਨਾ ਹੀ ਨਹੀਂ ਅੰਜੂ ਨੇ ਇਸਲਾਮ ਧਰਮ ਵੀ ਅਪਣਾ ਲਿਆ ਅਤੇ ਉਸ ਦਾ ਨਾਂ ਫਾਤਿਮਾ ਰੱਖ ਦਿੱਤਾ ਗਿਆ ਸੀ।

Related posts

ਭਾਰਤ ਨਾਲ ਵਪਾਰਕ ਸਮਝੌਤੇ ਦਾ ਸਮਰਥਨ ਕਰਦੀ ਹੈ ਨਵੀਂ ਆਸਟ੍ਰੇਲੀਆ ਸਰਕਾਰ : ਪੀਯੂਸ਼ ਗੋਇਲ

Bunty

ਨਵੇਂ ਪਾਸ ਨਾਲ ਟੋਲ ਪਲਾਜ਼ਿਆਂ ‘ਤੇ ਯਾਤਰਾ ਕਰ ਸਕੋਗੇ: ਨਿਤਿਨ ਗਡਕਰੀ

admin

ਖੋਜਕਰਤਾਵਾਂ ਵੱਲੋਂ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ

Bunty