Breaking NewsLatest NewsPunjab

ਉੱਦਮਤਾ ਵਿਕਾਸ ਪ੍ਰੋਗਰਾਮ ਤਹਿਤ ਬੇਰੋਜ਼ਗਾਰ ਪੜ੍ਹੇ-ਲਿਖੇ ਨੌਜਵਾਨਾਂ ਲਈ ਪੋਲਟਰੀ ਸਿਖਲਾਈ ਪ੍ਰੋਗਰਾਮ ਕਰਵਾਇਆ

ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਡਾ. ਹਰੀਸ਼ ਕੁਮਾਰ ਵਰਮਾ ਤੇ ਹੋਰ ਸਟਾਫ। ਅਤੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਸਿਖਲਾਈਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਪਸ਼ੂਧਨ ਫਾਰਮ ਕੰਪਲੈਕਸ ਵਿਭਾਗ ਵੱਲੋਂ ਉੱਦਮਤਾ ਵਿਕਾਸ ਪ੍ਰੋਗਰਾਮ ਤਹਿਤ ਬੇਰੋਜ਼ਗਾਰ ਪੜ੍ਹੇ—ਲਿਖੇ ਨੌਜਵਾਨਾਂ ਲਈ ਸੱਤ ਰੋਜ਼ਾ ਪੋਲਟਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਿਗਿਆਨਕ ਢੰਗ ਨਾਲ ਪੋਲਟਰੀ ਫਾਰਮਿੰਗ ਕਰਨ ਅਤੇ ਇਸ ਦੇ ਪ੍ਰਬੰਧਨ ਸਬੰਧੀ ਵਿਹਾਰਕ ਜਾਣਕਾਰੀ ਤੇ ਹੱਥੀਂ ਕੰਮ ਕਰਨ ਦਾ ਤਜਰਬਾ ਪ੍ਰਦਾਨ ਕਰਨਾ ਸੀ।

ਇਸ ਸਬੰਧੀ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਚੂਚਿਆਂ ਦੀ ਦੇਖਭਾਲ, ਪੋਲਟਰੀ ਸ਼ੈੱਡਾਂ ਦੀ ਵਿਵਸਥਾ, ਖੁਰਾਕ ਅਤੇ ਪੋਸ਼ਣ, ਟੀਕਾਕਰਨ, ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ, ਜੈਵਿਕ ਸੁਰੱਖਿਆ, ਸਫ਼ਾਈ ਅਤੇ ਬ੍ਰਾਇਲਰ ਤੇ ਅੰਡੇ ਦੇਣ ਵਾਲੇ ਪੰਛੀਆਂ ਦੇ ਪ੍ਰਬੰਧਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿਖਿਆਰਥੀਆਂ ਨੇ ਪੋਲਟਰੀ ਫਾਰਮ ਨਾਲ ਸਬੰਧਿਤ ਰੋਜ਼ਾਨਾ ਦੀਆਂ ਗਤੀਵਿਧੀਆਂ ’ਚ ਹਿੱਸਾ ਲਿਆ ਅਤੇ ਫਾਰਮ ਦੇ ਕੰਮਕਾਜ ਦਾ ਸਿੱਧਾ ਤਜਰਬਾ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸ ਦੌਰਾਨ ਪੰਛੀਆਂ ਨੂੰ ਸਿਹਤਮੰਦ ਰੱਖਣ ਅਤੇ ਉਤਪਾਦਨ ’ਚ ਵਾਧਾ ਕਰਨ ਲਈ ਸਫ਼ਾਈ, ਜੈਵਿਕ ਸੁਰੱਖਿਆ, ਬਿਮਾਰੀਆਂ ਦੀ ਰੋਕਥਾਮ ਅਤੇ ਵਿਗਿਆਨਕ ਪ੍ਰਬੰਧਨ ਦੇ ਢੰਗਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਇਸ ਮੌਕੇ ਡਾ. ਵਰਮਾ ਨੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੋਲਟਰੀ ਖ਼ਾਸ ਕਰਕੇ ਬ੍ਰਾਇਲਰ ਉਦਯੋਗ ’ਚ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਇਸ ਖੇਤਰ ’ਚ Wਜ਼ਗਾਰ ਦੇ ਮੌਕੇ ਤਲਾਸ਼ਣ ਵਾਲੇ ਬੇWਜ਼ਗਾਰ ਨੌਜਵਾਨਾਂ ਲਈ ਵਿਹਾਰਕ ਅਤੇ ਹੁਨਰ—ਅਧਾਰਿਤ ਸਿਖਲਾਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਖੇਤਰੀ ਪੱਧਰ ’ਤੇ ਕੰਮ ਕਰਨ ਦਾ ਤਜਰਬਾ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ’ਚ ਪੇਸ਼ੇਵਰ ਹੁਨਰ ਤੇ ਆਤਮ—ਵਿਸ਼ਵਾਸ ਪੈਦਾ ਕਰਨ ’ਚ ਸਹਾਇਕ ਹੁੰਦੇ ਹਨ।

ਇਸ ਮੌਕੇ ਡਾ. ਟੀ. ਏ. ਐੱਸ. ਗਨਾਈ ਨੇ ਪੋਲਟਰੀ ਅਤੇ ਇਸ ਨਾਲ ਸਬੰਧਿਤ ਕਾਰੋਬਾਰਾਂ ’ਚ ਸਿਧਾਂਤਕ ਗਿਆਨ ਦੇ ਨਾਲ ਵਿਹਾਰਕ ਸਿਖਲਾਈ ਨੂੰ ਜੋੜਨ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਉਨ੍ਹਾਂ ਨੇ ਸਿਖਿਆਰਥੀਆਂ ਦੀ ਸਰਗਰਮ ਭਾਗੀਦਾਰੀ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪਸ਼ੂਧਨ ਫਾਰਮ ਕੰਪਲੈਕਸ ਦੇ ਅਧਿਆਪਕਾਂ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਮੌਕੇ ਸਿਖਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਡਾ. ਵਰਮਾ ਨੇ ਕਾਲਜ ਵੱਲੋਂ ਪਸ਼ੂ ਪਾਲਣ ਦੇ ਖੇਤਰ ’ਚ ਹੋਰ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਡੇਅਰੀ ਫਾਰਮਿੰਗ, ਪੋਲਟਰੀ, ਸੂਰ ਪਾਲਣ, ਬੱਕਰੀ ਪਾਲਣ ਅਤੇ ਮੁੱਲ—ਵਾਧਾ ਤਕਨੀਕਾਂ ਸਬੰਧੀ ਸਿਖਲਾਈ ਲਈ ਆਪਣਾ ਨਾਮ ਦਰਜ ਕਰਵਾਉਣ ਦਾ ਸੱਦਾ ਦਿੱਤਾ।

Related posts

 80ਵਾਂ ਆਜ਼ਾਦੀ ਦਿਵਸ: ਨੀਟ ਯੂਜੀ, ਸੀਬੀਐਸਈ  ਅਤੇ  ਓਐਸਐਮ ਵਿੱਚ ਸੁਧਾਰ ਦੀ ਲੋੜ

admin

‘ਆਪ’ ਵਿਧਾਇਕ ਰਮਨ ਅਰੋੜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ !

admin

ਸੀਅਐਮ ਮਾਨ ਦੀ ਬੇਮਿਸਾਲ ਪਹਿਲਕਦਮੀ, ਵਿਰੋਧੀ ਨੇਤਾਵਾਂ ਨੇ ਬਹਿਸ ਛੱਡ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਵਾਬ ਨਹੀਂ:ਆਪ

Bunty