BusinessFoodIndia

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਰੁਪਏ ਦਾ ਘੁਟਾਲਾ ਕੀਤੇ ਜਾਣ ਦਾ ਪਰਦਾਫ਼ਾਸ਼ ਹੋਇਆ ਹੈ।

ਭਾਰਤ ਦੇ ਇਨਕਮ ਟੈਕਸ ਵਿਭਾਗ ਨੇ AI ਦੀ ਮਦਦ ਨਾਲ ਫੂਡ ਮਾਰਕੀਟ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਾਲੇ ਧਨ ਦੇ ਘੁਟਾਲੇ ਦਾ ਪਤਾ ਲਗਾਇਆ ਹੈ, ਜਿਸਦੀ ਰਕਮ 70,000 ਕਰੋੜ ਰੁਪਏ ਹੈ। ਪੂਰੇ ਭਾਰਤ ਵਿੱਚ ਹੈਦਰਾਬਾਦੀ ਬਿਰਿਆਨੀ ਵੇਚਣ ਵਾਲੇ ਲਗਭਗ 1.77 ਲੱਖ ਰੈਸਟੋਰੈਂਟਾਂ ਨੇ ਪੰਜ ਸਾਲਾਂ ਦੌਰਾਨ ਸਾਫਟਵੇਅਰ ਬਿੱਲਾਂ ਨੂੰ ਜਾਅਲੀ ਬਣਾ ਕੇ ਆਪਣੀ ਆਮਦਨ ਛੁਪਾਈ ਅਤੇ ਇਸ ‘ਤੇ ਟੈਕਸ ਚੋਰੀ ਕਰਦੇ ਰਹੇ।

ਇਨਕਮ ਟੈਕਸ ਵਿਭਾਗ ਦੀ ਇਸ ਜਾਂਚ ਵਿੱਚ ਕਰਨਾਟਕ, ਤੇਲੰਗਾਨਾ ਅਤੇ ਤਾਮਿਲਨਾਡੂ ਆਦਿ ਸੂਬੇ ਸ਼ਾਮਿਲ ਹਨ। ਸਿ਼ਕਾਇਤ ਮਿਲਣ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ 40 ਰੈਸਟੋਰੈਂਟਾਂ ਦਾ ਦੌਰਾ ਕੀਤਾ ਅਤੇ ਇਸ ਤੋਂ ਬਾਅਦ ਡੰੂਘਾਈ ਨਾਲ ਸੇਲ ਰਿਕਾਰਡਾਂ ਦੀ ਜਾਂਚ ਕੀਤੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੱਝ ਰੈਸਟੋਰੈਂਟ ਮਾਲਕਾਂ ਨੇ ਪਿਛਲੇ ਬਿੱਲਾਂ ਨੂੰ ਮਿਟਾਉਣ ਦੀ ਵੀ ਖੇਚਲ ਨਹੀਂ ਕੀਤੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਰੈਸਟੋਰੈਂਟ ਦੀ ਕੁੱਲ ਵਿਕਰੀ ਦਾ ਲਗਭਗ ਇੱਕ ਚੌਥਾਈ ਟੈਕਸ ਚੋਰੀ ਕੀਤਾ ਗਿਆ ਸੀ। ਇਹ 100,000 ਤੋਂ ਵੱਧ ਰੈਸਟੋਰੈਂਟਾਂ ਦੁਆਰਾ ਵਰਤੇ ਗਏ ਬਿਲੰਿਗ ਸਾਫਟਵੇਅਰ ਤੋਂ 60 ਟੈਰਾਬਾਈਟ ਲੈਣ-ਦੇਣ ਡੇਟਾ ਦੀ ਜਾਂਚ ਤੋਂ ਬਾਅਦ ਸ੍ਹਾਮਣੇ ਆਈ ਹੈ। ਜਾਂਚ ਵਿੱਚ ਪਾਇਆ ਗਿਆ ਕਿ ਇਨ੍ਹਾਂ ਰੈਸਟੋਰੈਂਟਾਂ ਨੇ ਵਿੱਤੀ ਸਾਲ 2019-20 ਤੋਂ 70,000 ਕਰੋੜ ਰੁਪਏ ਦੀ ਵਿਕਰੀ ਟਰਨਓਵਰ ਛੁਪਾਈ ਹੈ।

Related posts

ਭਾਰਤ ਨਾਲ ਵਪਾਰਕ ਸਮਝੌਤੇ ਦਾ ਸਮਰਥਨ ਕਰਦੀ ਹੈ ਨਵੀਂ ਆਸਟ੍ਰੇਲੀਆ ਸਰਕਾਰ : ਪੀਯੂਸ਼ ਗੋਇਲ

Bunty

ਮੋਹਲੇਧਾਰ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਜ਼ਿਲ੍ਹਿਆਂ ‘ਚ ਸੜਕ ਸੰਪਰਕ ਟੁੱਟਿਆ

Bunty

IT ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, ਸਰਕਾਰ ਜੁਲਾਈ ਦੇ ਅੰਤ ਤਕ ਉਪਭੋਗਤਾਵਾਂ ਲਈ ਸੋਸ਼ਲ ਮੀਡੀਆ ਦੇ ਲਿਆਵੇਗੀ ਨਵੇਂ ਨਿਯਮ

Bunty