India

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਅੱਗ ਲੱਗਣ ਨੂੰ ਨਹੀਂ ਮੰਨਿਆ ਜਾ ਸਕਦਾ ਭਗਵਾਨ ਦਾ ਕੰਮ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਤੂਫਾਨ, ਹੜ੍ਹ, ਬਿਜਲੀ ਜਾਂ ਭੂਚਾਲ ਵਰਗਾ ਕੋਈ ਬਾਹਰੀ ਕੁਦਰਤੀ ਕਾਰਨ ਨਹੀਂ ਹੈ ਤਾਂ ਅੱਗ ਲੱਗਣ ਦੀ ਘਟਨਾ ਨੂੰ ਭਗਵਾਨ ਦਾ ਕੰਮ (Act of God ਨਹੀਂ ਮੰਨਿਆ ਜਾ ਸਕਦਾ। ਜਸਟਿਸ ਏ ਐਮ ਖਾਨਵਿਲਕਰ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ। ਹਾਈ ਕੋਰਟ ਨੇ ਇੱਕ ਕੰਪਨੀ ਦੇ ਗੋਦਾਮ ‘ਚ ਅੱਗ ਲੱਗਣ ਨੂੰ ‘ਭਗਵਾਨ ਦਾ ਕੰਮ’ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਹਾਈ ਕੋਰਟ ਨੇ ਸ਼ਰਾਬ ਬਣਾਉਣ ਵਾਲੀ ਕੰਪਨੀ ਨੂੰ ਐਕਸਾਈਜ਼ ਡਿਊਟੀ ਤੋਂ ਛੋਟ ਦੇਣ ਦੇ ਹੁਕਮ ਦਿੱਤੇ ਸਨ। ਹਾਲਾਂਕਿ, ਉੱਤਰ ਪ੍ਰਦੇਸ਼ ਆਬਕਾਰੀ ਵਿਭਾਗ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ – ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਵਿਚ ਕਿਸੇ ਕੁਦਰਤੀ ਘਟਨਾ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਸਕਦਾ ਹੈ। ਜਦੋਂ ਅਚਾਨਕ ਕੋਈ ਬਾਹਰੀ ਕੁਦਰਤ ਕਾਰਨ ਕੰਮ ਨਹੀਂ ਕਰ ਰਿਹਾ ਹੈ, ਤਾਂ ਹੋਰ ਚਾਹੇ ਜੋ ਕੁਝ ਮੰਨਿਆ ਜਾਵੇ, ਪਰ ਉਸ ਨੂੰ ਪਰਮਾਤਮਾ ਦਾ ਕੰਮ ਨਹੀਂ ਮੰਨਿਆ ਜਾ ਸਕਦਾ। ਆਬਕਾਰੀ ਵਿਭਾਗ ਨੇ ਮੈਕਡੋਵੇਲ ਕੰਪਨੀ ਨੂੰ ਐਕਸਾਈਜ਼ ਡਿਊਟੀ ਤੋਂ ਛੋਟ ਦੇਣ ਦੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ।ਸਿਖਰਲੀ ਅਦਾਲਤ ਨੇ ਕਿਹਾ, ‘ਜ਼ਿਕਰਯੋਗ ਹੈ ਕਿ ਅੱਗ ਲੱਗਣ ਦੀ ਘਟਨਾ 10 ਅਪ੍ਰੈਲ 2003 ਨੂੰ ਦਿਨ ਦੇ ਕਰੀਬ ਇਕ ਵਜੇ ਵਾਪਰੀ ਸੀ। ਅੱਗ ਬੁਝਾਊ ਅਮਲੇ ਨੇ ਅਗਲੇ ਦਿਨ ਸਵੇਰੇ 5 ਵਜੇ ਇਸ ‘ਤੇ ਕਾਬੂ ਪਾ ਲਿਆ। ਸਾਡੇ ਲਈ ਇਹ ਮੰਨਣਾ ਮੁਸ਼ਕਲ ਹੈ ਕਿ ਅੱਗ ਅਤੇ ਇਸ ਨਾਲ ਹੋਇਆ ਨੁਕਸਾਨ ਕਿਸੇ ਵੀ ਏਜੰਸੀ ਦੇ ਕਾਬੂ ਤੋਂ ਬਾਹਰ ਸੀ।

Related posts

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin

ਭਾਰਤ ਵਲੋਂ ਅਯਾਤੁੱਲਾ ਅਲੀ ਖਮੇਨੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

admin

ਏਅਰਲਾਈਨਾਂ ਵਲੋਂ ਯਾਤਰੀਆਂ ਨੂੰ ਰਿਫੰਡ ਅਤੇ ਮੁਫਤ ਫਲਾਈਟ ਰੀਸ਼ਡਿਊਲਿੰਗ ਦੀ ਪੇਸ਼ਕਸ਼

admin